ਆਸ-ਭਰੋਸਾ

ਹ-ਨਹ, ਹ ਨਹ, ਦੁਿਚੱਤੀ ਸਤਾਵੇ
ਦੋ ਿਚਤ ’ਚ ਮਨ ਸਾਹ ਸੁਕਾਵੇ।
ਸਹੀ-ਗ਼ਲਤ, ਗ਼ਲਤ-ਸਹੀ ਸੋਚ ਥਕਾਵੇ
ਦੁਿਬਧਾ ਖ਼ੂਬ ਿਖੱਚ-ਧਰੀਕ ਪਾਵੇ।
ਦੋ ਰਾਹ ਚ ਕੋਈ ਇੱਕ ਿਦਖਾਵੇ
ਿਦਲ ਿਪਆ ਉਹਦੇ ਸਦਕੇ ਜਾਵੇ।
ਦੂਈ ਿਬਨ-ਤੀਲੀ ਈ ਤਲਖ਼ੀ ਲਾਵੇ
ਇਕ-ਮਨ ਇਕ-ਿਚਤ ਤ ਠਿਹਰਾਵੇ।
ਵਾਅਦੇ ਕਰੇ ਭਾਵ ਕਸਮ ਖਾਵੇ
ਦੁਿਬਧਾ ਝੱਟ ਪੱਟ ਮੁੱਕਰ ਜਾਵੇ।
ਆਸ-ਭਰੋਸਾ ਿਤਲ ਵੀ ਵੰਡੇ ਵੰਡਾਵੇ
ਦੁਿਬਧਾ ਗ਼ਰੀਬ ਦਾ ਵੀ ਖੋਹ ਖਾਵੇ।
ਇਕੋ ਉਮੀਦ,ਇਕੋ ਤੇ ਬਣ ਆਵੇ
ਭਾਗ ਭਰੀ ਤਰੀਕ ਤਰਕ ਮੁਕਾਵੇ।
ਸੰਸੇ ਲਾਹ ਇੱਕ ਦੀ ਿਸੱਕ ਲਾਵੇ
ਅਸਲ ਿਗਆਨ ਉਹੋ ਕਰਾਵੇ।
ਇਧਰ-ਓਧਰ ਦੀ ਭਟਕਣ ਮੁਕਾਵੇ
ਿਵਵਾਸ ਦਾ ਤੱਤ ਕੋਈ ਕੰਨ ਪਾਵੇ।
ਇਕੋ ਆਸ ਤੇ ਿਬਨਤੀ ਹੱਥ ਜੁੜਾਵੇ,
ਭਰੋਸਾ ਿਨਸਚੇ ਬੇੜੀ ਬੰਨ ਲਾਵੇ।

Leave a Comment

Your email address will not be published. Required fields are marked *